ਕਰੋਨਾ ਮਹਾਂਮਾਰੀ ਤੋਂ ਬਚਨ ਲਈ ਪੁਲਿਸ ਅਧਿਕਾਰੀਆਂ ਦਾ ਮੁਫ਼ਤ ਆਰ.ਟੀ.-ਪੀ.ਸੀ.ਆਰ. ਟੈਸਟ ਕੀਤਾ ਗਿਆ।
ਪੁਲਿਸ ਅਫਸਰਾਂ ਦੀ ਜ਼ਿੰਦਗੀ ਤਣਾਅ ਅਤੇ ਲੰਬੇ ਡਿਊਟੀ ਘੰਟਿਆਂ ਦੇ ਕੰਮ ਦੇ ਬੋਝ ਨਾਲ ਭਰੀ ਹੋਈ ਹੈ। ਇਹ ਨਿੱਜੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਨੂੰ ਵਿਗਾੜਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਤਣਾਅ ਪ੍ਰਬੰਧਨ ਲਈ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਖੇ ਅਧਿਕਾਰੀਆਂ ਅਤੇ ਯੂਨਿਟਾਂ ਇੰਚਾਰਜਾਂ ਲਈ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਹੁਸ਼ਿਆਰਪੁਰ ਪੁਲਿਸ (ਸਾਂਝ ਕੇਂਦਰ ਗੜ੍ਹਸ਼ੰਕਰ) ਵੱਲੋਂ ਸਲੱਮ ਏਰੀਆ ਨੇੜੇ ਰੇਲਵੇ ਸਟੇਸ਼ਨ, ਗੜ੍ਹਸ਼ੰਕਰ ਵਿਖੇ ਲੋਕਾਂ ਨੂੰ ਫੱਲ-ਫਰੁਟ ਵੰਡੇ।